Tuesday, May 18, 2010

My Saaki-Ramuwalia (2)

                                          ਮੇਰਾ ਸਾਕੀ-ਰਾਮੂਵਾਲੀਆ (ਭਾਗ 2)

ਸਾਡੀ ਨੇੜਤਾ ਵਧਦੀ ਦਿਸਦੀ ਰਹੀ। ਮੈਂ ਦੋਚਿੱਤੀ ਵਿੱਚ ਪੈ ਗਿਆ: ਰਾਮੂਵਾਲੀਆ ਮੇਰੀ ਕੁਰਸੀ ਨਾਲ ਮੋਹ ਕਰਦਾ ਸੀ ਜਾਂ ਮੇਰੇ ਨਾਲ? ਸੋਚਾਂ ਤੇ ਖ਼ਿਆਲਾਂ ਨੇ ਮੈਂਨੂੰ ਉਲ਼ਝਾਈ ਰੱਖਿਆ। ਆਖਿਰ ਮੈਂ ਆਪਣੇ ਰਹਿਬਰ, ਕਾਮਰੇਡ ਮੱਖਣ ਸਿੰਘ ਨਾਲ ਗੱਲ ਕੀਤੀ। ਉਹ ਕਹਿੰਦਾ: ਦੇਖ ਗੁਰਮੇਲ, ਕੁਰਸੀ ਨਾਲ ਵੀ ਪਿਆਰ ਹੋ ਸਕਦਾ ਹੈ ਉਸ ਨੂੰ, ਤੇ ਕਈ ਵੇਰ ਨੇੜੇ ਹੋ ਕੇ ਦੇਖਿਆਂ ਬੰਦਾ, ਬੰਦੇ ਨੂੰ ਪਿਆਰ ਵੀ ਕਰਨ ਲੱਗ ਜਾਂਦਾ ਹੈ। ਹੋ ਸਕਦਾ ਹੈ ਉਹ ਤੇਰੇ ਨਾਲ ਸੱਚੀਂ ਪਿਆਰ ਕਰਨ ਲੱਗ ਪਿਆ ਹੋਵੇ!

ਯਾਰਾਂ ਦੀ ਤਰੱਕੀ ਹੋ ਗਈ, ਜਲੰਧਰ ਗੁੱਡ ਬਾਏ, ਚੰਡੀਗੜ੍ਹ ਰਾਮ-ਰਾਮ! ਰਾਤ ਗਈ, ਬਾਤ ਗਈ। ਨਾ ਰਾਮੂਵਾਲੀਏ ਦਾ ਫੁਨਵਾ, ਨਾ ਕੋਈ ਉੱਘ-ਸੂਹ! ਮਹਿਸੂਸ ਹੋਇਆ ਕਿ ਜੱਟ ਦਾ ਮੜਾਸਾ ਲਹਿ ਗਿਆ! ਮਖਿਆ ਮਨਾਂ ਕੁਰਸੀ ਦਾ ਯਾਰ ਪਿੱਛੋਂ ਲਿਹਾ। ਮੈਂ ਕਾਮਰੇਡ ਨਾਲ ਫੇਰ ਗੱਲ ਕੀਤੀ ਤੇ ਇੱਕ ਤਰ੍ਹਾਂ ਦਾ ਸ਼ਿਕਵਾ ਕੀਤਾ ਕਿ ਰਾਮੂਵਾਲੀਆ ਤਾਂ ਕੁਰਸੀ ਦਾ ਯਾਰ ਹੀ ਨਿੱਕਲਿਆ।

ਵਕਤ ਨਿੱਕਲਦਾ ਰਿਹਾ।

ਡੇਢ ਸਾਲ ਨਿੱਕਲ ਗਿਆ। ਤੂੰ ਕੌਣ ਤੇ ਮੈਂ ਕੌਣ?

ਇੱਕ ਦਿਨ ਦਫਤਰੋਂ ਘਰ ਗਿਆ ਤਾਂ ਸਿੰਘਣੀ ਬੋਲੀ:”ਰਾਮੂਵਾਲੀਆ ਵੀਰ ਜੀ ਘਰੇ ਆ ਕੇ ਗਏ ਅੱਜ।“ ਮੈਂ ਕਿਹਾ ਹੋਰ ਕੌਣ ਸੀ ਨਾਲ? ਉਸ ਕਿਹਾ, ਕੋਈ ਨਹੀਂ ਇਕੱਲੇ ਸੀ! ਉਇ ਮੇਰਿਆ ਮਨਾਂ! ਮੈਂ ਆਪਣੇ ਆਪ ਨੂੰ ਕਿਹਾ। ਉਹ ਤੇਰੇ ਘਰ ਆ ਕੇ ਗਿਆ ਤੇ ਘਰੇ ਤਾਂ ਤੇਰੀ ਕੁਰਸੀ ਨਹੀਂ ਸੀ।

ਉਹ ਮੇਰੇ ਮੌਰਾਂ ਤੇ ਬੋਝ ਪਾ ਕੇ ਚਲਿਆ ਗਿਆ। ਪਤਾ ਨਹੀਂ ਇਹ ਚੱਕੀ ਦਾ ਪੁੜ ਹੈ ਜਾਂ ਕੋਹਲੂ?


No comments:

Post a Comment