ਮੇਰਾ ਯਾਰ ਜੱਗਾ ਸਿੰਘ
(ਪੈਰਾ) ਜੱਗਾ ਸਿੰਘ ਤੇ ਮੈਂ ਰਜਿੰਦਰਾ ਕਾਲਜ ਬਠਿੰਡਾ ਵਿਚ ਇਕੋ ਵੇਲੇ ਪੜ੍ਹਦੇ ਸਾਂ, ਉਹ ਮੈਥੋਂ ਇਕ ਜਮਾਤ ਪਿੱਛੇ ਸੀ। ਕਾਲਾਂਵਾਲੀ ਤੋਂ ਇਕੱਠੇ ਰੇਲ ਗੱਡੀ ਫੜਦੇ ਸਾਂ ਤੇ ਇਕੱਠੇ ਵਾਪਸ ਆਇਆ ਕਰਦੇ ਸਾਂ। ਸਰਦੀਆਂ ਦੇ ਦਿਨਾਂ ਵਿਚ ਉਹ ਸਾਡੇ ਪਿੰਡ ਵਾਲੇ ਜਗਦੇਵ ਖੱਖੇ ਅਤੇ ਮੈਂ ਜੱਗੇ ਦੇ ਪਿੰਡ ਵਾਲੇ ਕਰਨਲ ਕਾਮਰੇਡ ਊਠ ਸਿੰਘ ਘੋਨਾ ਨਾਲ ਰਿਹਾ ਕਰਦੇ ਸਾਂ
(ਪੈਰਾ) ਜੱਗੇ ਦਾ ਪਿੰਡ ਤਾਰੂਆਣਾ ਹੈ। ਸਾਡੀ, ਮੇਰੀ, ਜੱਗੇ ਅਤੇ ਕਰਨਲ ਘੋਨੇ ਦੀ ਤਿੱਕੜੀ ਬਣ ਗਈ। ਨੌਕਰੀਆਂ ਲਈ ਫਾਰਮ ਭਰਨ ਵੇਲੇ ਕੇਂਦਰ ਇਕੋ ਭਰ ਦੇਣਾ, ਤੇ ਭਰ ਵੀ ਦੇਣਾ ਕਦੇ ਕਿਤੋਂ ਦਾ ਕਦੇ ਕਿਤੋਂ ਦਾ। ਇਕ ਵੇਰ ਦਿੱਲੀ ਗਏ ਤਾਂ ਪੀਣ ਵਾਲਾ ਪਾਣੀ ਮੁੱਲ ਵਿਕਦਾ ਦੇਖ ਕੇ ਅਸੀਂ ਹੈਰਾਨ ਰਹਿ ਗਏ। ਸਾਰੀ ਦਿੱਲੀ ਗਾਹ ਮਾਰੀ ਕਿ ਕਿਤੋਂ ਮੁਫਤ ਵਿਚ ਪਾਣੀ ਮਿਲ ਜਾਵੇ। ਅਖੀਰ ਪਾਲਿਕਾ ਬਾਜ਼ਾਰ ਉਤਲੇ ਘਾਹ ਨੂੰ ਮੋਟੀ ਕਾਲੀ ਨਾਲੀ ਰਾਹੀਂ ਦਿੱਤਾ ਜਾ ਰਿਹਾ ਪਾਣੀ ਪੀ ਕੇ ਤਸੱਲੀ ਕੀਤੀ। ਪਾਣੀ ਸਾਲ਼ਾ ਸੀਵੇਜ ਦਾ ਸੋਧਿਆ ਹੋਇਆ ਸੀ!
(ਪੈਰਾ) ਖ਼ੈਰ ਸਾਨੂੰ ਤਿੰਨਾਂ ਨੂੰ ਧੜਾਧੜ ਨੌਕਰੀਆਂ ਮਿਲਣੀਆਂ ਸ਼ੁਰੂ ਹੋ ਗਈਆਂ। ਸਭ ਤੋਂ ਪਹਿਲਾਂ ਜੱਗੇ ਨੂੰ ਜਲੰਧਰ ‘ਚ ਰੱਖਿਆ ਲੇਖਾ ਦਫਤਰ ‘ਚ ਮਿਲੀ, ਕਰਨਲ ਨੂੰ ਖੇਤੀਬਾੜੀ ਯੂਨੀਵਰਸਿਟੀ ਵਿਚ ਲੁਧਿਆਣੇ ਤੇ ਮੈਨੂੰ ਇੰਡੀਅਨ ਬੈਂਕ ਵਿਚ ਨਕੋਦਰ। ਫੇਰ ਜੱਗਾ ਜਲੰਧਰ ਵਾਲੀ ਨੌਕਰੀ ਛੱਡ ਕੇ ਪੰਜਾਬ ਨੈਸ਼ਨਲ ਬੈਂਕ ਦੀ ਕਾਲਾਂਵਾਲੀ ਬਰਾਂਚ ਵਿਚ ਲੱਗ ਗਿਆ।ਕਰਨਲ ਸਟੇਟ ਬੈਂਕ ਆਫ ਬੀਕਾਨੇਰ ਐਂਡ ਜੈਪੁਰ ਵਿਚ ਰਾਜਸਥਾਨ ਚਲਿਆ ਗਿਆ। ਮੇਰੇ ਕੋਲ ਇਕੋ ਵੇਲੇ ਦੋ ਨਿਯੁਕਤੀ ਪੱਤਰ ਆ ਗਏ- ਇਕ ਕੇਂਦਰੀ ਇਸਪਾਤ ਤੇ ਖਾਣਾਂ ਦੇ ਮੰਤਰਾਲੇ ‘ਚ ਦਿੱਲੀ ਦਾ ਤੇ ਦੂਜਾ ਸੂਚਨਾ ਤੇ ਪ੍ਰਸਾਰਨ ਮੰਤਰਾਲੇ ‘ਚ ਜਲੰਧਰ। ਦਿੱਲੀ ਦੀ ਨੌਕਰੀ ਮੈਂ ਇਸ ਲਈ ਤੱਜ ਦਿੱਤੀ ਕਿ ਉਥੇ ਪਾਣੀ ਮੁੱਲ ਮਿਲਦਾ ਹੈ ਤੇ ਨਾਲੇ ਸੀਵੇਜ ਦੇ ਸੋਧੇ ਹੋਏ ਪਾਣੀ ਦੀ ਸੜਾਂਦ ਅਜੇ ਤੱਕ ਵੀ ਨਾਸਾਂ ਵਿਚ ਪਈ ਸੀ।
(ਪੈਰਾ) ਕਾਫੀ ਸਾਲਾਂ ਦੀ ਗੱਲ ਹੈ ਜਦੋਂ ਮੋਬਾਈਲ ਫੋਨ ਮੇਰੇ ਵਰਗੇ ਜਣੇ-ਖਣੇ ਕੋਲ ਨਹੀਂ ਹੋਇਆ ਕਰਦਾ ਸੀ। ਕਾਲ ਵੀ ਆਉਂਦੀ ਜਾਂਦੀ 16 ਰੁਪਏ ਮਿੰਟ ਪੈਂਦੀ ਸੀ। ਮੈਂਨੂੰ ਕਿਸੇ ਧਨਾਡ ਸਿਆਸਤਦਾਨ ਨੇ ਮੋਬਾਈਲ ਦਿੱਤਾ ਹੋਇਆ ਸੀ ਕਿਉਂ ਕਿ ਉਹ ਬਾਦਲ ਦੀ ਪਿਛਲੀ ਸਰਕਾਰ ਡੇਗਣੀ ਚਾਹੁੰਦਾ ਸੀ ਤੇ ਮੇਰੀ ਉਸ ਨੇ ਲੋੜ ਸਮਝੀ। ਖ਼ੈਰ! ਐਤਵਾਰ ਦਾ ਦਿਨ ਸੀ, ਜੱਗੇ ਦਾ ਫੋਨ ਆਇਆ। ਕਹਿੰਦਾ “ਕਿੱਥੇ ਹੈਂ?” ਮੈਂ ਕਿਹਾ “ਘਰੇ।“ ਉਸ ਨੇ ਦੱਸਿਆ ਕਿ ਉਹ ਮਾਨਸਾ ਤੋਂ ਬੋਲ ਰਿਹਾ ਸੀ ਤੇ ਮੇਰੇ ਕੋਲ ਆ ਰਿਹਾ ਸੀ। ਸ਼ਾਮ ਨੂੰ ਘੁਸਮੁਸੇ ਜਿਹੇ ਵੇਲੇ ਪਹੁੰਚ ਗਿਆ। ਮੋਢੇ ਉਤੇ ਚੋਣ ਨਿਸ਼ਾਨ ਵਾਂਗ ਮੂਕਾ, ਹੱਥ ‘ਚ ਇੱਕ ਝੋਲਾ। ਚਾਹ-ਪਾਣੀ ਦੀ ਰਸਮ ਮਗਰੋਂ ਝੋਲਾ ਮੈਨੂੰ ਫੜਾ ਕੇ ਕਹਿਣ ਲੱਗਿਆ: “ਲੈ ਕਾਮਰੇਡ ਮੁਰਗਾ ਬਣਾ ਤੇ ਖਾ।“ ਝੋਲੇ ਵਿਚ ਡਰੈੱਸ ਕੀਤਾ ਹੋਇਆ ਮੁਰਗਾ ਸੀ।
(ਪੈਰਾ) ਮੈਂ ਇਸ ਦਾ ਸਬੱਬ ਪੁੱਛਿਆ, ਕਿਉਂ ਕਿ ਉਹ ਆਪ ਤਾਂ ਸ਼ਾਕਾਹਾਰੀ ਹੈ ਤਾਂ ਉਸ ਨੇ ਦੱਸਿਆ: “ਕਾਮਰੇਡ ਛੁੱਟੀ ਦਾ ਦਿਨ ਸੀ, ਪਿੰਡ ਵਿਚ ਟਹਿਲ ਰਿਹਾ ਸਾਂ। ਬੜਾ ਸੁਹਣਾ ਮੁਰਗਾ ਤੁਰਿਆ ਜਾਂਦਾ ਦੇਖਿਆ। ਮੈਂ ਸੋਚਿਆ ਕਿ ਇਹ ਤਾਂ ਕਾਮਰੇਡ ਦੇ ਖਾਣ ਦੇ ਲਾਇਕ ਹੈ। ਗਲੀ ਵਿਚ ਖੇਡਦੇ ਜੁਆਕਾਂ ਤੋਂ ਪਤਾ ਕੀਤਾ ਕਿ ਮੁਰਗਾ ਕੀਹਦਾ ਹੈ। ਉਨ੍ਹਾਂ ਦੇ ਦੱਸਣ ‘ਤੇ ਮੈਂ ਮੁਰਗੇ ਦੇ ਮਾਲਕ ਦੇ ਘਰ ਚਲਿਆ ਗਿਆ ਤੇ ਪੁੱਛਿਆ ਕਿ ਮੁਰਗੇ ਦਾ ਕੀ ਲੈਣਾ ਹੈ? ਉਹ ਕਹਿੰਦੇ:’ਜੱਗਾ ਸਿਆਂ! ਤੂੰ ਮੁਰਗਾ ਕੀ ਕਰਨੈ?’ ਮੈਂ ਕਿਹਾ ਇਸ ਤੋ ਤੁਸੀ ਕੀ ਲੈਣਾ, ਮੁੱਲ ਦੱਸੋ। ਜੋ ਉਨ੍ਹਾਂ ਨੇ ਮੁੱਲ ਦੱਸਿਆ, ਮੈਂ ਦੇ ਕੇ ਕਿਹਾ ਕਿ ਕੱਟ ਕੇ ਝੋਲੇ ‘ਚ ਪਾ ਦਿਉ। ਮੁਰਗਾ ਚੁੱਕ ਕੇ ਮਾਨਸਾ ਵਾਲੀ ਬੱਸ ਫੜ ਲਈ।“
(ਪੈਰਾ) ਆਪਣੇ ਘਰੇ ਕਹਿ ਕੇ ਆਇਆ ਸੀ ਕਿ ਪੀ ਜੀ ਆਈ ‘ਚ ਦੰਦ ਦਿਖਾਉਣ ਚੱਲਿਆ ਹਾਂ। ਦਸ ਦਿਨ ਮੇਰੇ ਕੋਲ ਰਿਹਾ। ਉਨ੍ਹੀਂ ਦਿਨੀ ਮੈਂ ਸਿਟੀ ਬੈਂਕ ਦਾ 60,000 ਰੁਪਏ ਦਾ ਕਰਜ਼ਈ ਹੋਇਆ ਬੈਠਾ ਸੀ, ਹਰ ਮਹੀਨੇ ਤਿੰਨ ਹਜ਼ਾਰ ਦੀ ਕਿਸ਼ਤ ਭਰਦਾ ਸਾਂ, ਜਿਸ ਵਿਚੋਂ 1800 ਵਿਆਜ਼ ਦਾ ਤੇ 1200 ਮੂਲ ਦਾ ਉਤਰਦਾ ਸੀ। ਦਸਵੇਂ ਦਿਨ ਮੈਂ ਰਾਤ ਨੂੰ ਕਿਹਾ ਕਿ ਜੱਗਾ ਸਿਆਂ, ਮੇਰੀ ਆਹ ਸਮੱਸਿਆ ਹੈ। ਤੂੰ ਜੇ ਮੈਨੂੰ 60,000 ਰੁਪਏ ਉਧਾਰ ਦੇ ਦੇਵੇਂ ਤੇ ਮੇਰੇ ਜ਼ਮੀਨ ਦੇ ਠੇਕੇ ‘ਚੋਂ ਕੱਟ ਲਿਆ ਕਰੀਂ। ਉਹ ਬੋਲਿਆ: “ਓ ਯਾਰ ਕਾਮਰੇਡ! ਤੂੰ ਮੈਨੂੰ ਦਸ ਦਿਨ ਪਹਿਲਾਂ ਕਿਉਂ ਨਹੀਂ ਦੱਸਿਆ?” ਅਗਲੇ ਹੀ ਦਿਨ ਉਹ ਚਲਿਆ ਗਿਆ ਤੇ ਤਿੰਨ ਚਹੁੰ ਦਿਨਾਂ ਵਿਚ ਮੈਂਨੂੰ 60,000 ਰੁਪਏ ਦੇ ਦੋ ਡਰਾਫਟ ਮਿਲ ਗਏ।
(ਆਖਰੀ ਪੈਰਾ) ਗੱਲ ਨੂੰ ਯਾਦ ਕਰ ਕੇ ਰੋਣ ਆ ਜਾਂਦਾ ਹੈ ਤੇ ਇਹ ਲੇਖ ਟਾਈਪ ਕਰਨ ਵੇਲੇ ਵੀ ਮੈਂ ਰੋ ਰਿਹਾ ਹਾਂ।

No comments:
Post a Comment