Monday, April 26, 2010

ਪਿੰਡ ਡਾਇਰੀ ਤੇ ਯਾਤਰਾਵਾਂ: ਲੜੀ 3

॥ਕੁੱਤਾ ਮੇਰਾ ਚਾਚਾ ਤੇ ਚਾਚਾ ਮੇਰਾ ਕੁੱਤਾ॥
ਸਮਝ ਨਹੀਂ ਆਉਂਦੀ ਕਿ ਪਹਿਲਾਂ ਸਮਝਦਾਰ ਬਿੱਲੂ ਬਾਰੇ ਗੱਲ ਸ਼ੁਰੂ ਕਰਾਂ ਕਿ ਬੇਵਕੂਫ ਚਾਚੇ ਸੁਖਦੇਵ ਬਾਰੇ। ਕਿਉਂ ਕਿ ਕੁੱਤਿਆਂ ਨੇ ਚਾਚਿਆਂ ਨਾਲੋਂ ਜ਼ਿਆਦਾ ਨਾਂਅ ਕਮਾਇਆ ਹੈ, ਇਸ ਲਈ ਇਥੇ ਵੀ ਮੈਂ ਕੁੱਤੇ ਨੂੰ ਬਾਜ਼ੀ ਮਾਰਨ ਦੇਵਾਂਗਾ।
2. {ਕਹਿੰਦੇ ਨੇ ਕਿ ਯੁਧਿਸ਼ਟਰ ਲਈ ਸਵਰਗ ਵਿਚ ਸੀਟ ਰਾਖਵੀਂ ਸੀ ਅਤੇ ਉਹ ਆਪਣੇ ਕੁੱਤੇ ਸਮੇਤ ਧਰਮਰਾਜ ਦੇ ਦਰਬਾਰ ਪਹੁੰਚ ਗਿਆ। ਦਰਬਾਨਾਂ ਨੂੰ ਇਹ ਤਾਂ ਪਤਾ ਸੀ ਕਿ ਯੁਧਿਸ਼ਟਰ ਲਈ ਸੀਟ ਰਾਖਵੀਂ ਹੈ, ਕੁੱਤੇ ਦੀ ਸੀਟ ਬਾਰੇ ਨਹੀਂ ਪਤਾ ਸੀ। ਉਨ੍ਹਾਂ ਨੇ ਉਸ ਨੂੰ ਕਿਹਾ ਕਿ ਉਹ ਅੰਦਰ ਚਲਿਆ ਜਾਵੇ ਪਰ ਕੁੱਤਾ ਨਹੀਂ ਜਾ ਸਕਦਾ। ਯੁਧਿਸ਼ਟਰ ਨੇ ਕਿਹਾ ਕਿ ਉਹ ਕੁੱਤੇ ਬਗੈਰ ਨਹੀਂ ਜਾ ਸਕਦਾ, ਉਸ ਨੂੰ ਨਰਕ ਦਾ ਰਸਤਾ ਦੱਸਿਆ ਜਾਵੇ। ਘਬਰਾ ਕੇ ਇਕ ਦਰਬਾਨ ਧਰਮਰਾਜ ਕੋਲ ਚਲਿਆ ਗਿਆ ਤੇ ਸਾਰੀ ਗੱਲ ਦੱਸੀ। ਧਰਮ ਰਾਜ ਨੇ ਕਿਹਾ ਕਿ ਆਉਣ ਦਿਉ ਕੁੱਤੇ ਸਮੇਤ।(ਇਥੇ ਮੇਰੀ ਬਰਨਾਲਾ ਵਾਲੇ ਦੋਸਤਾਂ ਨੂੰ ਬੇਨਤੀ ਹੈ ਕਿ ਉਹ ਇਸ ਮਿੱਥ ਨੂੰ ਨਿੰਬੂ ਵਾਂਗ ਨਾ ਨਿਚੋੜ ਦੇਣ)}
3. ਖੈਰ! ਬਿੱਲੂ ਕੁੱਤਾ ਕਦੋਂ ਮੇਰੇ ਪਿਉ ਨੇ ਲਿਆਂਦਾ, ਮੇਰੇ ਯਾਦ ਨਹੀਂ ਪਰ ਜਦੋਂ ਤੋਂ ਸੁਰਤ ਸੰਭਾਲੀ ਤਾਂ ਉਹ ਘਰ ਵਿਚ ਸੀ। ਅਲਸੈਸ਼ਨ ਨਸਲ ਦਾ ਸੀ ਜਿਸ ਨੂੰ ਜਰਮਨ ਸ਼ੈਫਰਡ ਵੀ ਕਿਹਾ ਜਾਂਦਾ ਹੈ। ਉਹ ਜ਼ਿਆਦਾਤਰ ਸਾਡੇ ਬਾਹਰਲੇ ਘਰ (ਵਾੜੇ) ‘ਚ ਹੀ ਰਿਹਾ ਕਰਦਾ ਸੀ ਜਿੱਥੇ ਸਾਡੀਆਂ ਦੋ ਬੋਤੀਆਂ ਤੇ ਹੋਰ ਡੰਗਰ ਬੱਝੇ ਹੁੰਦੇ ਸਨ। ਬਿੱਲੂ ਦੇ ਉਥੇ ਹੁੰਦਿਆਂ ਨਾ ਤਾਂ ਰਾਤ ਨੂੰ ਕਿਸੇ ਚੋਰ-ਉਚੱਕੇ ਦੇ ਵੜਣ ਦਾ ਖਤਰਾ ਸੀ, ਤੇ ਨਾ ਕਿਸੇ ਡੰਗਰ ਦੇ ਰੱਸਾ ਤੁੜਾ ਕੇ ਭੱਜਣ ਦਾ। ਬੋਤੀਆਂ ਵਿਚੋਂ ਇਕ ਬੜੀ ਨਉਗਹਟੇ ਸੀ, ਅਕਸਰ ਕਿੱਲੇ ਤੋਂ ਮੁਹਾਰ ਤੁੜਵਾ ਕੇ ਦੌੜ ਜਾਂਦੀ ਸੀ। ਜੇ ਤਾਂ ਉਸ ਦੇ ਮੁਹਾਰ ਦਾ ਟੋਟਾ ਲਮਕਦਾ ਹੁੰਦਾ ਤਾਂ ਬਿੱਲੂ ਉਸ ਨੂੰ ਮੁਹਾਰ ਤੋਂ ਫੜ ਕੇ ਵਾਪਸ ਲਿਆਇਆ ਕਰਦਾ ਸੀ, ਜੇ ਨਾੱਟੀ ਤੋਂ ਤੁੜਵਾ ਕੇ ਗਈ ਹੁੰਦੀ ਤਾਂ ਖੁੱਚ ਤੋਂ ਫੜ ਕੇ ਲਿਆਉਂਦਾ।
4. ਮੇਰਾ ਬਾਪ ਜ਼ਿਆਦਾ ਤਰ ਘਰ ਵਿਚ ਹੀ ਸ਼ਰਾਬ ਪੀਆ ਕਰਦਾ ਸੀ, ਪਰ ਕਦੇ-ਕਦੇ ਬਾਹਰ ਵੀ ਪੀ ਲੈਂਦਾ ਸੀ। ਘਰੇ ਪੀਂਦਾ ਤਾਂ ਮੀਟ ਨਾਲ ਰੋਟੀ ਖਾ ਕੇ ਸੌਂ ਜਾਂਦਾ ਸੀ (ਸਾਡੇ ਘਰ ਬਾਰਾਂ-ਮਹੀਨੇ ਤੀਹ ਦਿਨ, ਸਰਦੀਆਂ ਵਿਚ ਬੱਕਰੇ ਦਾ ਤੇ ਗਰਮੀਆਂ ਵਿਚ ਮੁਰਗੇ ਦਾ ਮੀਟ ਬਣਦਾ ਸੀ। ਮੇਰਾ ਪਿਉ ਸੌ-ਡੇਢ ਸੌ ਚੂਚੇ ਇਕੱਠੇ ਲਿਆਇਆ ਕਰਦਾ ਅਤੇ ਜਦੋਂ ਉਹ 4-5 ਸੌ ਗ੍ਰਾਮ ਦੇ ਹੋ ਜਾਂਦੇ ਤਾਂ ਵਾਢਾ ਸ਼ੁਰੂ ਕਰ ਦਿੰਦਾ। ਬੱਕਰਾ ਜਿਉਂਦਾ ਲਿਆ ਕੇ ਕਸਾਈ ਤੋਂ ਜਿਬ੍ਹਾ ਕਰਵਾ ਲੈਂਦਾ, ਸਿਰੀ, ਓਝਰੀ ਤੇ ਖੱਲ ਕਸਾਈ ਲੈ ਜਾਂਦਾ ਅਤੇ ਬਾਕੀ ਸਾਬਤ-ਸਬੂਤ ਬੱਕਰਾ, ਉਸ ਉਤੇ ਨਮਕ ਲਗਾ ਕੇ, ਕਪੜੇ ਵਿਚ ਲਪੇਟ ਕੇ ਚੁਬਾਰੇ ਦੀ ਛੱਤ ‘ਚ ਗੱਡੀ ਕੁੰਡੀ ਨਾਲ ਟੰਗ ਦਿੰਦਾ। ਵੱਢੀ ਜਾਂਦਾ, ਖਾਈ-ਖੁਆਈ ਜਾਂਦਾ, ਤੇ ਫੇਰ ਦੂਜਾ ਬੱਕਰਾ।) ਕਦੇ ਕਦੇ ਬਾਪੂ ਕਿਤੇ ਬਾਹਰ ਜਾ ਕੇ ਵੀ ਪੀ-ਪਿਆ ਲੈਂਦਾ ਸੀ ਜਿੱਥੋਂ ਵਾਪਸ ਆਉਂਦਿਆਂ ਉਹ ਕਈ ਵੇਰ ਆਊਟ ਹੋ ਕੇ ਰਸਤੇ ਵਿਚ ਡਿੱਗ ਪੈਂਦਾ ਸੀ।
5. ਜਿਸ ਦਿਨ ਹਨੇਰਾ ਹੋ ਜਾਂਦਾ ਸੀ ਬਿੱਲੂ ਪਿੰਡ ਦੀਆਂ ਗਲ਼ੀਆਂ ਗਾਹ ਦਿੰਦਾ ਸੀ ਤੇ ਜਿੱਥੇ ਉਸ ਨੂੰ ਮੇਰਾ ਪਿਓ ਡਿੱਗਿਆ ਮਿਲ ਜਾਂਦਾ, ਉਥੋਂ ਉਹ ਦੌੜ ਕੇ ਸਾਡੇ ਘਰੇ ਪਹੁੰਚ ਜਾਂਦਾ ਅਤੇ ਮੇਰੀ ਦਾਦੀ ਦੀ ਕੁੜਤੀ ਖਿੱਚ ਕੇ ਭੌਂਕਣ ਲੱਗ ਜਾਂਦਾ। ਦਾਦੀ ਵੀ ਸਮਝਦੀ ਸੀ ਕਿ ਇਸ ਨੇ ‘ਬਾਬੂ ਸਾਹਬ’ ਲੱਭ ਲਿਆ ਹੈ। ਉਹ ਦੋ ਸਿਆਣਿਆਂ ਨੂੰ ਨਾਲ ਲੈ ਕੇ ਬਿੱਲੂ ਦੇ ਪਿੱਛੇ ਪਿੱਛੇ ਜਾਂਦੀ ਤੇ ਨਾਲ ਦੇ ਸਿਆਣੇ ਬੰਦੇ ਮੇਰੇ ਪਿਓ ਨੂੰ ਚੁੱਕ ਕੇ ਘਰ ਲੈ ਆਉਂਦੇ।
ਕੁੱਤੇ ਦੀ ਉਮਰ ਵੱਧ ਤੋਂ ਵੱਧ 14 ਤੋਂ 16 ਸਾਲ ਦੀ ਦੱਸੀ ਜਾਂਦੀ ਹੈ। ਜਿਸ ਦਿਨ ਬਿੱਲੂ ਦੀ ਮੌਤ ਹੋਈ, ਉਸ ਦਿਨ ਮੇਰੀ ਸੀਤੋ ਭੂਆ ਦੇ ਵਿਆਹ ਦੀ ਕੜਾਹੀ ਚੜ੍ਹੀ ਹੋਈ ਸੀ। ਉਨ੍ਹਾਂ ਦਿਨਾਂ ਵਿਚ ਕੈਮਰੇ-ਸ਼ੂਮਰੇ ਨਹੀਂ ਹੁੰਦੇ ਸਨ ਨਹੀਂ ਤਾਂ ਮੈਂ ਉਸ ਵਫਾਦਾਰ ਬਿੱਲੂ ਦੀ ਤਸਵੀਰ ਇਥੇ ਜ਼ਰੂਰ ਦਿੰਦਾ।
6. ਰਹੀ ਚਾਚੇ ਦੀ ਗੱਲ, ਮੇਰੇ ਪਿਓ ਦੀ ਭੂਆ ਦਾ ਪੁੱਤ ਸੀ। ਉਸ ਨਾਲ ਸਾਡਾ ਟ੍ਰੈਕਟਰ ਸਾਂਝਾ ਸੀ। ਸਾਡੇ ਖੇਤਾਂ ਵਿਚ ਕੰਮ ਹੁੰਦਾ ਤਾਂ ਉਥੇ ਕਰਦਾ, ਉਨ੍ਹਾਂ ਦੇ ਪਿੰਡ (ਤਲਵੰਡੀ ਸਾਬੋ ਨੇੜੇ ਗੁਰੂਸਰ) ਕੰਮ ਹੁੰਦਾ ਤਾਂ ਆਪਣੇ ਖੇਤਾਂ ‘ਚ ਕੰਮ ਕਰਦਾ, ਵਿਹਲਾ ਹੁੰਦਾ ਤਾਂ ਟ੍ਰੈਕਟਰ ਕਿਰਾਏ ‘ਤੇ ਚਲਾਉਂਦਾ। ਕਿਰਾਏ ‘ਤੇ ਟ੍ਰੈਕਟਰ ਚਲਾਉਂਦਾ ਉਹ ਵੀ ਰਾਤ ਨੂੰ ਬਾਹਰਲੇ ਘਰ ਵਿਚ ਹੀ ਸੌਂਦਾ ਸੀ।ਕਿਰਾਏ ਦੀ ਵੱਟਤ ਵਿਚੋਂ ਮੇਰਾ ਪਿਉ ਹਿੱਸਾ ਨਹੀਂ ਲਿਆ ਕਰਦਾ ਸੀ, ਚਾਚਾ ਲਾਲਚੀ ਸੀ,ਲੋਕਾਂ ਦੇ ਕੰਮ ਦੇਰ ਰਾਤ ਤੱਕ ਕਰਦਾ ਰਹਿੰਦਾ। ਮੈਂ ਜ਼ਿਆਦਾਤਰ ਸਕੂਲੋਂ ਮੁੜ ਕੇ ਉਥੇ ਚਲਿਆ ਜਾਂਦਾ ਜਿੱਥੇ ਉਹ ਟ੍ਰੈਕਟਰ ਚਲਾ ਰਿਹਾ ਹੁੰਦਾ ਤੇ ਸਾਰਾ ਸਮਾਂ ਚਲਦੇ ਟ੍ਰੈਕਟਰ ਦੇ ਮਡਗਾਰਡ ਉਤੇ ਬੈਠਾ ਰਹਿੰਦਾ। ਜਦੋਂ ਕੰਮ ਤੋਂ ਵਾਪਸ ਆਉਂਦਾ ਤਾਂ ਮੇਰਾ ਚਾਚਾ ਚਾਰ ਕੁ ਚਮਚੇ ਸੰਗਤਰਾ ਮਾਰਕਾ ਸ਼ਰਾਬ ਦੇ ਕੌਲੀ ਵਿਚ ਪਾਉਂਦਾ, ਬੀੜੀ ਦੇ ਦੋ ਸੂਟੇ ਲਵਾਉਂਦਾ ਤੇ ਕਹਿੰਦਾ :”ਚੱਲ ਸ਼ੇਰਾ, ਹੁਣ ਘਰੋਂ ਮੇਰੀ ਰੋਟੀ ਲੈ ਕੇ ਆ!”
ਉਸ ਮਾਤਰ ਚੋ.. ਚਾਚੇ ਨੇ ਇਕ 7-8 ਸਾਲ ਦੇ ਬੱਚੇ ਨੂੰ ਸ਼ਰਾਬ ਅਤੇ ਬੀੜੀਆਂ ਪੀਣ ਲਾ ਦਿੱਤਾ।
(27 ਅਪ੍ਰੈਲ 2010)


5 comments:

  1. ਯੁਧਿਸ਼ਟਰ ਅਤੇ ਕੁੱਤੇ ਵਗਰੀਆਂ ਹੋਰ ਬੜੀਆਂ ਬਵਕਵਾਸ ਕਹਾਣੀਆਂ ਨਾਲ ਭਰਿਆ ਪਿਆ ਹਿੰਦੋਸਤਾਨੀ ਮਨ ਬਾਹਮਣਾਂ ਨੇ.. ਬਰਨਾਲੇ 'ਮੇਘ ਰਾਜ ਮਿੱਤਰ' ਜੀ ਅਤੇ 'ਸੁਰਜੀਤ ਤਲਵਾਰ' ਜੀ ਦੇ ਉਪਰਾਲੇ ਨਾਲ 'ਤਰਕਸ਼ੀਲ ਸੁਸਾਇਟੀ' ਨੇ ਬੜੀਆਂ ਸੋਹਣੀਆਂ ਕਿਤਾਬਾਂ ਅਤੇ ਛੋਟੇ ਕਿਤਾਬਚੇ ਲਿਖੇ ਅਤੇ ਅਨੁਵਾਦ ਕੀਤੇ ਹਨ ਲੋਕਾਂ ਨੂੰ ਜਾਗਰੂਕ ਕਰਨ ਲਈ.. ਪਰ ਤੁਹਾਨੂੰ ਪਤਾ ਹੀ ਕਿ ਕਾਮਰੇਡਾਂ (i m not talking about COMMUNIST PARTIES but communist people) ਕੋਲ ਕਿੰਨੇ ਕੁ ਫੰਡ ਹੁੰਦੇ ਨੇ.. ਪਰ ਅਸੀਂ ਰੁਕੇ ਨਹੀਂ.. ਜੰਗ ਜਾਰੀ ਹੈ..

    ReplyDelete
  2. ਮੈਂ ਵੀ ਕਈ ਵਿਆਹਾਂ ਸ਼ਾਦੀਆਂ ਵਿੱਚ ਦੇਖਿਆ ਹੈ ਕਿ ਲੋਕ ਨਿੱਕੇ ਨਿੱਕੇ ਜੁਆਕਾਂ ਨੂੰ ਸ਼ਰਾਬ ਪਿਲਾ ਦਿੰਦੇ ਹਨ.. ਕਈ ਵਾਰ ਤਾਂ ਖੁਦ ਪਿਉ ਆਪਣੇ ਜੁਆਕਾਂ ਨੂੰ ਸ਼ਰਾਬ ਪਿਆਉਂਦੇ ਮੈਂ ਅੱਖੀ ਦੇਖੇ ਹਨ.. ਇਹਨਾਂ ਲੋਕਾਂ ਦਾ ਕੀ ਕਰੀਏ..

    ReplyDelete
  3. ਕੁੱਤੇ ਵਿੱਚ ਬੰਦੇ ਨਾਲੋਂ ਵੱਧ ਖੂਬੀਆਂ ਨੇ.. ਬੰਦੇ ਨੂੰ ਕੁੱਤਾ ਕਹਿਣਾ ਤਾਂ ਕੁਤੇ ਦਾ ਅਪਮਾਨ ਲਗਦਾ ਹੈ.. ਏਨੀਆਂ ਖੂਬੀਆਂ ਹੋਣ ਕਰਕੇ ਹੀ ਯੁਧਿਸ਼ਟਰ ਆਪਣੇ ਕੁਤੇ ਨੂੰ ਸਵਰਗ ਵਿੱਚ ਆਪਣੇ ਨਾਲ ਲੈ ਗਿਆ ਹੋਣਾ ਤੇ ਭਰਾਵਾਂ ਅਤੇ ਦਰੋਪਤੀ ਨੂੰ ਛੱਡ ਗਿਆ..

    ReplyDelete
  4. I advise you to please put the word 'Aesop' in your search engine or go to wikipedia for the search. Little is known about the true life of Aesop himself, and some believe that no such person ever really existed. He was master of coining fables. I have studied extensively on the life and works of this person, and wonder whosoever wrote under this pen name, he was a master craftsman. His characters would always be animals and birds. Each of his fables ended with a morale. The same is true about the myth of Yudhishtar refusing to enter Heaven without the company of his loyal dog. The persons you referred in your comment -Mitter- espcially don't need funds, they need grey matter.

    ReplyDelete
  5. ...replace morale with moral, pls.

    ReplyDelete